ਪੰਚਾਇਤਾਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਗ੍ਰਾਮ ਸਭਾ ‘ਚ ਮਤੇ ਪਾਸ ਕਰਨ-ਭੁੱਟਾ

ਫ਼ਤਹਿਗੜ੍ਹ ਸਾਹਿਬ, -ਬਲਾਕ ਅਮਲੋਹ ਦੇ ਪਿੰਡ ਲੋਹਾਰਮਾਜਰਾ ਕਲਾ ਤੇ ਪਿੰਡ ਜੱਲੋਵਾਲ ਵਿਚ ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਆਮ ਇਜਲਾਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਪੱਧਰ ਤੇ ਚੰਗੀ ਸਿੱਖਿਆ, ਵਾਤਾਵਰਨ ਨੂੰ ਚੰਗਾ ਬਣਾਉਣ ਲਈ, ਬਿਜਲੀ ਦੇ ਸਹੀ ਪ੍ਰਬੰਧ, ਪਿੰਡ ਦੇ ਘਰ- ਘਰ ਵਿਚ ਪਾਣੀ ਪਹੁੰਚਾਉਣਾ, ਜਿਨ੍ਹਾਂ ਘਰਾਂ ਵਿਚ ਪਖਾਨੇ ਨਹੀਂ ਹਨ ਪਖਾਨੇ ਬਣਾ ਕੇ ਦੇਣਾ, ਲੋਕਾਂ ਦੀ ਸਿਹਤ ਪ੍ਰਤੀ ਅਤੇ ਪਸੂਆ ਦੀ ਸਾਂਭ-ਸੰਭਾਲ ਤੇ ਬਿਮਾਰੀਆਂ ਦੀ ਰੋਕਥਾਮ ਲਈ, ਅਗਾਹ ਵਧੂ ਖੇਤੀ ਲਈ ਉਪਰਾਲੇ, ਪਿੰਡ ਦੀ ਸਫ਼ਾਈ ਦੇ ਨਾਲ ਜੋ ਸਮਾਜ ਵਿਚ ਬੁਰਾਈਆਂ ਹਨ ਉਨ੍ਹਾਂ ਦੇ ਖ਼ਾਤਮੇ ਲਈ ਤੇ ਸਰਵਪੱਖੀ ਵਿਕਾਸ ਲਈ ਪਿੰਡ ਵਾਸੀ ਗਰਾਮ ਸਭਾ ਵਿਚ ਮਤੇ ਪਾਸ ਕਰਨ ਤਾਂ ਜੋ ਹਰ ਪੱਖ ਤੋ ਪਿੰਡਾ ਵਿਚ ਵਿਕਾਸ ਹੋ ਸਕੇ | ਇਸ ਤੋ ਇਲਾਵਾ ਸਰਕਾਰ ਦੀਆ ਚੱਲ ਰਹੀਆਂ ਸਕੀਮਾਂ ਬਾਰੇ ਸਾਰੇ ਵਿਭਾਗਾਂ ਦੇ ਅਫ਼ਸਰਾਂ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਮੁਕੰਦ ਸਿੰਘ ਸਰਪੰਚ ਲੋਹਾਰਮਾਜਰਾ ਕਲਾ, ਲਖਵੀਰ ਸਿੰਘ ਸਰਪੰਚ ਜੱਲੋਵਾਲ, ਡਾ. ਮਨਜੀਤ ਸਿੰਘ ਲੋਹਾਰਮਾਜਰਾ, ਰਾਜਵਿੰਦਰ ਕੌਰ ਸਰਪੰਚ ਲੋਹਾਰਮਾਜਰਾ ਖ਼ੁਰਦ, ਮੋਹਨ ਸਿੰਘ ਸਰਪੰਚ ਸਲਾਰਮਾਜਰਾ, ਬਹਾਦਰ ਸਿੰਘ ਪੰਚ, ਅਵਤਾਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਅਮਰੀਕ ਸਿੰਘ ਪੰਚ, ਨਛੱਤਰ ਸਿੰਘ ਪੰਚ, ਰਵਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ |