ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਸਜਾਇਆ ਗਿਆ

666

ਨਕੋਦਰ (ਧੀਮਾਨ/ਪੁਨੀਤ) ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਤੋਂ ਵਿਸਾਖੀ ਉਤਸਵ ਦੇ ਸਬੰਧ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਸਵੇਰੇ 5.30 ਵਜੇ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਤੋਂ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰੀਕ੍ਰਿਮਾ ਕਰਦੇ ਹੋਏ ਅੰਤ ਗੁਰਦੁਆਰਾ ਸਾਹਿਬ ‘ਚ ਆ ਕੇ ਸਮਾਪਤ ਹੋਇਆ। ਇਸ ਨਗਰ ਕੀਰਤਨ ‘ਚ ਗਟਕਾ ਪਾਰਟੀਆਂ, ਬੈਂਡ-ਬਾਜੇ ਅਤੇ ਹੋਰ ਵੀ ਕਈ ਸੁੰਦਰ ਝਾਕੀਆਂ ਸਜ਼ਾਈਆਂ ਗਈਆਂ। ਇਸ ਮੌਕੇ ਤਰਲੋਚਨ ਧੀਮਾਨ ਕੌਂਸਲਰ, ਅਮ੍ਰਿਤ ਪਾਲ ਸਿੰਘ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਨਕੋਦਰ ਸਿਟੀ ਥਾਣਾ ਦੇ ਅਡੀਸ਼ਨਲ ਐਸ.ਐਚ.ਓ. ਗੁਰਦੇਵ ਸਿੰਘ, ਏ.ਐਸ.ਆਈ. ਇਕਬਾਲ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਨਗਰ ਕੀਰਤਨ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ।