ਬਾਪੂ ਲਾਲ ਬਾਦਸ਼ਾਹ ਜੀ ਦੇ ਸਲਾਨਾ ਮੇਲਾ 18,19, 20 ਜੁਲਾਈ ਲਈ ਦਰਬਾਰ ਤੇ ਤਿਆਰੀਆਂ ਸ਼ੁਰੂ, ਇਸ ਵਾਰ ਦਾ ਮੇਲਾ ਹੋਰ ਵੀ ਬੁਲੰਦੀਆਂ ਨੂੰ ਛੁਹੇਗਾ- ਸਾਂਈ ਹੰਸ ਦਰਵੇਸ਼, ਗਿੱਲ

15cty168

ਨਕੋਦਰ (ਢੀਂਗਰਾ/ਧੀਮਾਨ) ਅਲਮਸਤ ਬਾਬਾ ਲਾਲ ਬਾਦਸ਼ਾਹ ਜੀ ਦੇ ਸਲਾਨਾ ਮੇਲੇ ਸਬੰਧੀ ਇਕ ਵਿਸ਼ੇਸ਼ ਮੀਟਿੰਗ ਦਰਬਾਰ ਵਿਚ ਸਾਂਈ ਹੰਸ ਰਾਜ ਹੰਸ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਂਈ ਹੰਸ ਦਰਵੇਸ਼ ਜੀ ਨੇ ਦੱਸਿਆ ਕਿ ਬਾਪੂ ਲਾਲ ਬਾਦਸ਼ਾਹ ਜੀ ਦਾ ਮੇਲਾ 18, 19, 20 ਜੁਲਾਈ ਨੂੰ ਆ ਰਿਹਾ ਹੈ। ਉਸਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੇਲੇ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕਰਨ ਲਈ ਸਬ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਮੇਲੇ ਨੂੰ ਪਹਿਲਾਂ ਨਾਲੋਂ ਵੀ ਵਧੀਆਂ ਢੰਗ ਨਾਲ ਮਨਾਇਆ ਜਾ ਸਕੇ। ਹੰਸ ਜੀ ਨੇ ਕਿਹਾ ਕਿ ਮੇਲੇ ਵਿਚ ਦੇਸ਼ ਵਿਦੇਸ਼ ਦੇ ਪ੍ਰਸਿੱਧ ਗਾਇਕ, ਕਵਾਲ, ਸਾਧੂ, ਸੰਤ ਅਤੇ ਫੱਕਰ-ਫ਼ਕੀਰ ਪਹੁੰਚ ਰਹੇ ਹਨ। ਚੇਅਰਮੈਨ ਪਵਨ ਗਿੱਲ ਨੇ ਕਿਹਾ ਕਿ ਤਿੰਨ ਦਿਨ ਚੱਲਣ ਵਾਲੇ ਮੇਲੇ ਲਈ ਟ੍ਰੈਫਿਕ ਦੇ ਪ੍ਰਬੰਧ, ਸਫਾਈ ਦੇ ਪ੍ਰਬੰਧ ਅਤੇ ਦਰਬਾਰ ਤੇ ਆਈ ਸੰਗਤ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਦਰਬਾਰ ਵਿਚ ਮੇਲੇ ਦੀਆਂ ਤਿਆਰੀਆਂ ਲਈ ਬੜੀ ਜੋਰ ਸ਼ੋਰ ਨਾਲ ਕੰਮ ਸ਼ੁਰੂ ਹੋ ਗਏ ਹਨ ਕਿਉਂਕਿ ਲੱਖਾਂ ਸੰਗਤਾਂ ਦੇਸ਼-ਵਿਦੇਸ਼ ਤੋਂ ਮੇਲੇ ਵਿਚ ਪਹੁੰਚ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਮੇਲਾ ਸਾਂਈ ਹੰਸ ਦਰਵੇਸ਼ ਦੀ ਅਗਵਾਈ ਵਿਚ ਇਸ ਵਾਰ ਹੋਰ ਵੀ ਬੁਲੰਦੀਆਂ ਨੂੰ ਛੁਏਗਾ। ਇਸ ਮੌਕੇ ਤੇ ਬਾਬੂ ਵਿਸ਼ਵਾਮਿੱਤਰ, ਲੇਖ ਰਾਜ, ਆਦਿੱਤਿਆ ਭਟਾਰਾ ਪ੍ਰਧਾਨ ਨਗਰ ਕੌਂਸਲ ਨਕੋਦਰ, ਐਮ.ਐਲ. ਸਿੰਗਾਰੀ, ਰਾਜਿੰਦਰ ਸਿੰਘ ਬਿੱਟੂ, ਰਾਜ ਕੁਮਾਰ ਮਹਿੰਮੀ, ਸਤਨਾਮ ਸਿੰਘ ਔਲਖ, ਕੇਵਲ ਆਹੀਰ, ਹਰੀਸ਼ ਟੋਨੀ, ਪਰਮਜੀਤ, ਰਾਕੇਸ਼ ਕੁਮਾਰ, ਰਮੇਸ਼ ਸੋਂਧੀ ਕੌਂਸਲਰ, ਕਿਰਨਦੀਪ ਧੀਰ, ਨਰਿੰਦਰ ਕੁਮਾਰ, ਡਿੰਪਲ ਗਿੱਲ, ਬਾਬਾ ਰਾਕੇਸ਼, ਦੇਵ ਰਾਜ, ਪਰਵੀਨ ਕੁਮਾਰ, ਮਾਸਟਰ ਰਾਕੇਸ਼, ਸਤੀਸ਼ ਟੰਡਨ, ਬਲਦੇਵ ਬਾਬੂ, ਮਨੋਜ ਸ਼ਰਮਾ, ਹੁਸਨ ਲਾਲ, ਸ਼ਿੰਦਰਪਾਲ ਬੱਗਾ ਕੌਂਸਲਰ, ਗੁਰਸ਼ਰਨ ਸਿੰਘ, ਦੀਨੇਸ਼, ਵਿੱਕੀ ਲਾਲੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।