ਬਾਬਾ ਬਾਲਕ ਨਾਥ ਮੰਦਿਰ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ

16cty163

ਨਕੋਦਰ (ਧੀਮਾਨ) ਸਥਾਨਕ ਸ੍ਰੀ ਬਾਬਾ ਬਾਲਕ ਨਾਥ ਮੰਦਿਰ ਨੂਰਮਹਿਲ ਰੋਡ ਨਕੋਦਰ ਵਿਖੇ ਸੇਵਾ ਸਮਿਤੀ ਮੰਦਿਰ ਬਾਬਾ ਬਾਲਕ ਨਾਥ (ਰਜਿ.) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਭੰਡਾਰਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਹਵਨ ਯੱਗ ‘ਚ ਸਮਿਤੀ ਦੇ ਪ੍ਰਧਾਨ ਸ੍ਰੀ ਪ੍ਰੇਮ ਪਾਲ ਚੋਪੜਾ ਮੁੱਖ ਯੱਜਮਾਨ ਸਨ। ਝੰਡੇ ਦੀ ਰਸਮ ਬਾਬਾ ਜੀ ਦੇ ਜੈਕਾਰਿਆਂ ਦੀ ਗੂੰਜ ‘ਚ ਮੈਂਬਰਾਂ ਅਤੇ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ। ਕਮੇਟੀ ਮੈਂਬਰਾਂ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ, ਆਦਿਤਿਆ ਭਟਾਰਾ ਪ੍ਰਧਾਨ ਨਗਰ ਕੌਂਸਲ, ਵਿਜੈ ਪੋਪਲੀ, ਕੇ.ਕੇ. ਖੱਟਰ ਐਡਵੋਕੇਟ, ਨੰਦ ਕਿਸ਼ੋਰ ਮਹੇਂਦਰੂ, ਦੀਪਕ ਚੋਪੜਾ, ਰਾਕੇਸ਼ ਮਹੇਂਦਰੂ, ਵਰਿੰਦਰ ਚੋਪੜਾ, ਜਗਮੋਹਨ ਚੋਪੜਾ, ਅਸ਼ਵਨੀ ਪੁਰੀ, ਸੁਸ਼ੀਲ ਕੁਮਾਰ, ਮਨਮੋਹਨ ਪਰਾਸ਼ਰ, ਕੁਲਦੀਪ ਵਾਲੀਆ, ਪਵਨ, ਸਚਿਨ ਚੋਪੜਾ, ਰਾਹੁਲ, ਤੁਸ਼ਾਰ ਚੋਪੜਾ, ਜਗਦੀਸ਼, ਪੰਡਿਤ ਰਣਵੀਰ, ਰੇਸ਼ਮ ਸਿੰਘ, ਅਸ਼ਵਨੀ ਚੋਪੜਾ, ਰਮੇਸ਼ ਕੁਮਾਰ, ਨਵੀਨ ਸਹਿਤ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।