ਬੁੱਲ੍ਹਾਂ ਦੀ ਸ਼ਾਨ ਹੈ ਲਿਪਸਟਿਕ

ਆਮ ਤੌਰ ‘ਤੇ ਕੁਝ ਔਰਤਾਂ ਲਿਪਸਟਿਕ ਦੀ ਬਹੁਤ ਜ਼ਿਆਦਾ ਵਰਤੋਂ ਕਰਦੀਆਂ ਹਨ, ਜਿਸ ਨਾਲ ਬੁੱਲ੍ਹਾਂ ‘ਤੇ ਪੇਪੜੀ ਅਤੇ ਕਾਲਾਪਨ ਆ ਜਾਂਦਾ ਹੈ, ਚਮੜੀ ਸੁੰਗੜਨ ਲਗਦੀ ਹੈ ਅਤੇ ਕਦੇ-ਕਦੇ ਅਲਰਜੀ ਤੱਕ ਹੋ ਜਾਂਦੀ ਹੈ। ਇਸ ਲਈ ਲਿਪਸਟਿਕ ਲਗਾਉਂਦੇ ਸਮੇਂ ਅਤੇ ਲਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ-
ੲ ਲਿਪਸਟਿਕ ਲਗਾਉਣ ਤੋਂ ਪਹਿਲਾਂ ਫਾਊਂਡੇਸ਼ਨ ਜਾਂ ਪਾਊਡਰ ਲਗਾਉਣ ਨਾਲ ਚਮਕ ਦੇਰ ਤੱਕ ਬਰਕਰਾਰ ਰਹਿੰਦੀ ਹੈ।
ੲ ਲਿਪਸਟਿਕ ਦੇ ਇਸਤੇਮਾਲ ਤੋਂ ਪਹਿਲਾਂ ਕਦੇ-ਕਦੇ ਬੁੱਲ੍ਹਾਂ ‘ਤੇ ਮੱਖਣ ਅਤੇ ਤੇਲ ਵਰਗੇ ਤਰਲ ਪਦਾਰਥ ਵੀ ਲਗਾਉਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਬੁੱਲ੍ਹਾਂ ਦੀ ਚਮੜੀ ਮੁਲਾਇਮ ਬਣੀ ਰਹਿੰਦੀ ਹੈ। ੲ ਬੁੱਲ੍ਹ ਖੁਸ਼ਕ ਹੋ ਜਾਣ ‘ਤੇ ਮਾਸਚਰਾਈਜ਼ਰ ਲਗਾਓ।
ੲ ਰੋਜ਼ ਕੱਪੜਿਆਂ ਦੇ ਅਨੁਸਾਰ ਰੰਗ ਬਦਲਣ ਤੋਂ ਬਿਹਤਰ ਹੈ ਕਿ ਬੁੱਲ੍ਹਾਂ ਨੂੰ ਕੁਝ ਰੰਗਾਂ ਦੀ ਹੀ ਆਦਤ ਪਾਓ।
ੲ ਲਿਪਸਟਿਕ ਹਮੇਸ਼ਾ ਨੈਸਰਗਿਕ ਰੇਖਾ ਦੇ ਅੰਦਰ ਲਗਾਉਣੀ ਚਾਹੀਦੀ ਹੈ। ਇਸ ਨਾਲ ਨਾ ਸਿਰਫ ਬੁੱਲ੍ਹਾਂ ਨੂੰ ਮਨਚਾਹਾ ਆਕਾਰ ਦਿੱਤਾ ਜਾ ਸਕਦਾ ਹੈ, ਸਗੋਂ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ।
ੲ ਮੈਟ ਲਿਪਸਟਿਕ ਲਗਾਉਣ ਤੋਂ ਬਾਅਦ ਲਿਪਗਲਾਸ ਲਗਾਉਣ ਨਾਲ ਚਮਕ ਆ ਜਾਂਦੀ ਹੈ। ਗਰਮੀਆਂ ਵਿਚ ਮੈਟ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ।
ਯਾਦ ਰਹੇ, ਚੰਗੀ ਲਿਪਸਟਿਕ ਬੁੱਲ੍ਹਾਂ ਦੀ ਸੁੰਦਰਤਾ ਵਧਾਉਂਦੀ ਹੈ ਅਤੇ ਬੇਕਾਰ ਰੰਗ ਸੁੰਦਰਤਾ ਖ਼ਤਮ ਹੀ ਨਹੀਂ ਕਰਦੇ, ਸਗੋਂ ਸ਼ਖ਼ਸੀਅਤ ‘ਤੇ ਵੀ ਦਾਗ ਲਗਾ ਦਿੰਦੇ ਹਨ।