ਭਾਟੀਆ ਨੇ ਕੈਂਸਰ ਪੀੜਤਾਂ ਨੂੰ ਜਾਰੀ ਕੀਤੇ 2 ਲੱਖ 40 ਹਜ਼ਾਰ ਦੇ ਚੈੱਕ

ਪੱਟੀ, – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਕੈਂਸਰ ਦੀ ਬੀਮਾਰੀ ਤੋਂ ਪੀੜ੍ਹਤਾਂ ਲਈ ਵੱਖਰਾ ਫੰਡ ਮੁਹੱਈਆ ਕਰਵਾਇਆ ਗਿਆ ਹੈ ¢ ਜਿਸ ਦੇ ਤਹਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਵੱਲੋਂ ਪੱਟੀ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਕੈਂਸਰ ਪੀੜ੍ਹਤਾਂ ਨੂੰ 2 ਲੱਖ 40 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ | ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਨਿਸ਼ਾਨ ਸਿੰਘ ਪੱੁਤਰ ਗੁਰਾ ਸਿੰਘ ਨਿਵਾਸੀ ਪਿੰਡ ਬੂਆ ਪੱਤੀ, ਜਸਕਰਨ ਸਿੰਘ ਪੁੱਤਰ ਨੈਬ ਸਿੰਘ ਨਿਵਾਸੀ ਪੱਟੀ, ਬਲਜੀਤ ਕੌਰ ਨਿਵਾਸੀ ਬੋਪਾਰਾਏ, ਰਾਣੋ ਪਤਨੀ ਭਾਗੀ ਪੱਟੀ, ਜੁਗਿੰਦਰ ਕੌਰ ਪਤਨੀ ਗੁਰਬਿੰਦਰ ਸਿੰਘ ਪਿੰਡ ਠੱਟਾ, ਰਾਜਵਿੰਦਰ ਕੌਰ ਪਤਨੀ ਬਲਕਾਰ ਸਿੰਘ ਪਿੰਡ ਕੈਰੋਂ, ਗੁਰਜੀਤ ਕੌਰ ਪਤਨੀ ਅਵਤਾਰ ਸਿੰਘ ਨਿਵਾਸੀ ਦੁਬਲੀ, ਲਖਬੀਰ ਕੌਰ ਪਤਨੀ ਗੁਰਸਾਹਿਬ ਸਿੰਘ ਰਾਏਪੁਰ ਬਲੀਮ, ਜਸਵੀਰ ਕੌਰ ਪਿੰਡ ਨਦੋਹਰ, ਰਜਿੰਦਰ ਕੁਮਾਰ ਆਦਿ ਨੂੰ ਸਹਾਇਤਾ ਰਾਸ਼ੀ ਸਕੀਮ ਤਹਿਤ ਚੈੱਕ ਦਿੱਤੇ ਗਏ ਹਨ ¢ ਇਸ ਮੌਕੇ ਅਮਰਜੀਤ ਸਿੰਘ ਐੱਚ.ਕੇ, ਸਰਪੰਚ ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ ਬੱਬੂ, ਇਕਬਾਲ ਸਿੰਘ ਜੌਲੀ, ਅਵਤਾਰ ਸਿੰਘ ਢਿੱਲ਼ੋਂ, ਨਿਰਮਲ ਸਿੰਘ ਕਾਲਾ, ਡਾ. ਸੁਖਜੀਤ ਸਿੰਘ ਆਦਿ ਹਾਜ਼ਰ ਸਨ ¢