ਮਦਨ ਮੋਹਨ ਮਿੱਤਲ ਵੱਲੋਂ ਖਣਿਜ ਮੰਤਰੀਆਂ ਦੇ ਕੌਮੀ ਸੰਮੇਲਨ ਵਿੱਚ ਸ਼ਮੂਲ਼ੀਅਤ

ਚੰਡੀਗੜ੍ਹ – ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਮਦਨ ਮੋਹਨ ਮਿੱਤਲ ਵੱਲੋਂ ਜੈਪੁਰ ਵਿਖੇ ਖਣਿਜ ਮੰਤਰੀਆਂ ਦੇ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਰੇਤੇ ਬਜਰੀ ਦੀ ਘਾਟ ਸਬੰਧੀ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਭਾਰਤ ਸਰਕਾਰ ਦੇ ਜੰਗਲਾਤ ਅਤੇ ਵਾਤਵਰਣ ਮੰਤਰਾਲੇ ਵੱਲੋਂ ਦਿੱਤੀ ਜਾਣ ਵਾਲੀ ਮੰਨਜੂਰੀ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਦੀ ਲੋੜ ਹੈ | ਇੱਕ ਰੋਜ਼ਾ ਖਣਿਜ ਮੰਤਰੀਆਂ ਦੇ ਕੌਮੀ ਸੰਮੇਲਨ ਦਾ ਉਦਘਾਟਨ ਕੇਂਦਰੀ ਇਸਪਾਤ ਅਤੇ ਖਣਿਜ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਵੱਲੋਂ ਕੀਤਾ ਗਿਆ ਜਿਸ ਵਿੱਚ ਦੇਸ਼ ਦੇ 11 ਸੂਬਿਆ ਦੇ ਖਣਿਜ ਮੰਤਰੀਆਂ ਅਤੇ 12 ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ | ਸੰਮੇਲਨ ਦੌਰਾਨ ਪੰਜਾਬ ਨਾਲ ਸਬੰਧਤ ਮਾਮਲਿਆਂ ਨੂੰ ਚੁੁੱਕਦਿਆ ਸ਼੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕੇਂਦਰ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਭਾਵੇ ਜੰਗਲਾਤ ਅਤੇ ਵਾਤਵਰਣ ਮੰਤਰਾਲੇ ਵੱਲੋਂ ਖੱਡਾਂ ਅਤੇ ਦਰਿਆਵਾਂ ਵਿੱਚੋਂ ਰੇਤੇ ਬਜਰੀ ਦੀ ਨਿਕਾਸੀ ਲਈ ਦਿੱਤੀ ਜਾਣ ਵਾਲੀ ਮੰਨਜੂਰੀ ਦੀ ਪ੍ਰਕਿਰਿਆ ਵਿੱਚ ਕਾਫੀ ਸੁਧਾਰ ਅਇਆ ਹੈ ਪਰ ਫਿਰ ਵੀ ਅਜੇ ਕੁਝ ਹੋਰ ਸੁਧਾਰਾਂ ਦੀ ਲੋੜ ਹੈ | ਸ਼੍ਰੀ ਮਿੱਤਲ ਨੇ ਕਿਹਾ ਕਿ ਰੇਤਾ ਅਤੇ ਬਜਰੀ ਆਮ ਲੋਕਾਂ ਨਾਲ ਜੁੜੀ ਹੋਈ ਚੀਜ ਹੈ ਇਸ ਲਈ ਸਾਨੂੰ ਇਸ ਵਿਸ਼ੇ ‘ਤੇ ਹੋਰ ਜਿਆਦਾ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਦੇ ਲੋਕਾਂ ਨੁੰ ਸਸਤੀਆਂ ਦਰਾਂ ‘ਤੇ ਰੇਤਾ ਬਜਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰਾਜ ਵਿੱਚ ਰਿਵਰਸ ਆਕਸ਼ਨ ਪ੍ਰਕਿਰਿਆ ਅਪਣਾਈ ਹੈ ਜਿਸ ਸਦਕੇ ਲੋਕਾਂ ਨੂੰ ਰੇਤਾ 150 ਰੁਪਏ ਪ੍ਰਤੀ ਮੀਟਿਰਕ ਦੇ ਹਿਸਾਬ ਨਾਲ ਮਿਲ ਰਹਿਆ ਹੈ | ਜਿਸਦਾ ਆਮ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ | ਇਸ ਮੌਕੇ ਉਨ੍ਹਾਂ ਨਾਲ ਗਏ ਵਫਦ ਵਿੱਚ ਡਾਇਰੈਕਟਰ ਮਾਈਨਿੰਗ ਸ਼੍ਰੀ ਅਮਿਤ ਢਾਕਾ ਆਈ.ਏ.ਐਸ., ਅਤੇ ਸ਼੍ਰੀ ਸ਼ੁੁਸ਼ਮਿੰਦਰ ਸਿੰਘ ਜ਼ਿਉਲੋਜਿਸਟ ਸ਼ਾਮਲ ਸਨ |