ਮਾਂ ਚਿੰਤਪੁਰਣੀ ਦਰਬਾਰ ਲਈ ਫ੍ਰੀ ਬੱਸ ਯਾਤਰਾ ਨੂੰ ਮਹੰਤ ਬਾਵਣ ਜੀ ਨੇ ਹਰੀ ਝੰਡਾ ਦਿਖਾ ਰਵਾਨਾ ਕੀਤਾ

16cty162

ਨਕੋਦਰ (ਧੀਮਾਨ) ਸਥਾਨਕ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ, ਸਬਜ਼ੀ ਮੰਡੀ ਨਕੋਦਰ ਤੋਂ ਮਾਂ ਦੇ ਜੈਕਾਰਿਆਂ ਦੀ ਗੂੰਜ ਵਿਚ ਮਾਤਾ ਚਿੰਤਪੁਰਣੀ ਜੀ ਦਰਬਾਰ (ਹਿਮਾਚਲ ਪ੍ਰਦੇਸ਼) ਲਈ ਫ੍ਰੀ ਬੱਸ ਸੇਵਾ ਦਾ ਸ਼ੁੱਭ ਆਰੰਭ ਹੋਇਆ। ਇਸ ਮੌਕੇ ਪ੍ਰਬੰਧਕ ਮੈਂਬਰਾਂ ਵੱਲੋਂ ਕੰਜਕ ਪੂਜਨ ਕੀਤਾ ਗਿਆ। ਫੁੱਲਾਂ ਨਾਲ ਸਜੀ ਬੱਸ ਨੂੰ ਪ੍ਰਾਚੀਣ ਸ਼ਿਵਾਲਿਯ ਮੰਦਿਰ ਦੇ ਮਹੰਤ ਬਾਵਣ ਜੀ ਨੇ ਰਵਾਨਾ ਕੀਤਾ ਅਤੇ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਹੇਮੰਤ ਸ਼ਰਮਾ, ਪਵਨ ਤਿਵਾੜੀ, ਨਿਸ਼ੀਕਾਂਤ ਨੇ ਦੱਸਿਆ ਕਿ ਮਾਂ ਦੇ ਆਸ਼ੀਰਾਵਦ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਮਹੀਨੇ ਦੇ ਪਹਿਲੇ (ਜੇਠ) ਐਤਵਾਰ ਨੂੰ ਸਬਜ਼ੀ ਮੰਡੀ ਤੋਂ ਬੱਸ ਜਾਇਆ ਕਰੇਗੀ। ਇਸ ਯਾਤਰਾ ਵਿਚ ਸ਼ਾਮਿਲ ਹੋਣ ਦੇ ਲਈ ਪਹਿਲਾਂ ਆਪਣੇ ਨਾਮ ਮੰਦਿਰ ਵਿੱਚ ਲਿਖਵਾਉਣਾ ਪਵੇਗਾ। ਉਹਨਾਂ ਨੇ ਦੱਸਿਆ ਕਿ ਮਈ ਮਹੀਨੇ ਵਿੱਚ 21 ਮਈ ਨੂੰ ਸਵੇਰੇ 8 ਵਜੇ ਬੱਸ ਜਾਵੇਗੀ ਅਤੇ ਇਸ ਬੱਸ ਵਿਚ ਜਾਣ ਦੇ ਲਈ 14 ਮਈ ਨੂੰ 3.30 ਵਜੇ ਤੋਂ 4 ਵਜੇ ਤਕ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਆਪਣਾ ਨਾਮ ਲਿਖਵਾਉਣਾ ਪਵੇਗਾ। ਬੱਸ ਰਵਾਨਾ ਕਰਨ ਮੌਕੇ ਰਿਟਾ. ਪ੍ਰਿੰ. ਪ੍ਰੇਮ ਸਾਗਰ ਸ਼ਰਮਾ, ਸੁਭਾਸ਼ ਤਿਵਾੜੀ, ਸਤੀਸ਼ ਸਹਿਗਲ, ਕੇਲਾਸ਼ ਨਾਥ ਸ਼ਰਮਾ, ਸੁਰਿੰਦਰ ਕੁਮਾਰ, ਆਸ਼ਾ ਰਾਣੀ, ਨਿਰਮਲ ਕੁਮਾਰ ਬਿੱਟੂ, ਅਰੁਣ ਤ੍ਰਿਖਾ ਅਤੇ ਹੋਰ ਵੀ ਕਈ ਸ਼ਹਿਰ ਪਤਵੰਤੇ ਹਾਜ਼ਰ ਸਨ।