ਮਾਮਤਾ ਕੁਲਕਰਨੀ ਦੇ ਬੈਂਕ ਖਾਤਿਆਂ ‘ਤੇ ਲੱਗੀ ਰੋਕ

2016_7image_10_16_365400000a-ll

ਠਾਣੇ— ਬਾਲੀਵੁੱਡ ਦੀ ਸਾਬਕਾ ਅਦਾਕਾਰ ਮਮਤਾ ਕੁਲਕਰਨੀ ਦੇ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਅਜਿਹਾ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ‘ਚ ਸੀਲ ਕੀਤਾ ਗਿਆ। ਸੂਤਰਾਂ ਮੁਤਾਬਕ ਇਸ ਗਰੋਹ ਨਾਲ ਖਾਸ ਨਾਲ ਸਬੰਧ ਸਨ।
ਸਥਾਨਕ ਪੁਲਸ ਨੇ ਇਸ ਮਾਮਲਾਂ ਨੂੰ ਅਪ੍ਰੈਲ 2016 ‘ਚ ਹੀ ਇਸ ਗਰੋਹ ਦਾ ਪਰਦਾ ਫਾਸ਼ ਕਰਦੇ ਹੋਏ ਸਾਬਕਾ ਅਦਾਕਾਰ ਮਮਤਾ ਕੁਲਕਰਨੀ ਦੇ ਗੁਜਰਾਤ, ਮੁੰਬਈ ਅਤੇ ਨਾਲ ਲੱਗਦੇ ਇਲਾਕਿਆਂ ‘ਚ ਘੱਟੋ-ਘੱਟ 8 ਬੈਂਕ ਖਾਤਿਆਂ ‘ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਖਾਤਿਆਂ ‘ਚ 90 ਲੱਖ ਤੋਂ ਵੱਧ ਰਕਮ ਜਮ੍ਹਾ ਹੈ। ਕੌਮਾਤਰੀ ਨਸ਼ੀਲੀਆਂ ਵਸਤਾਂ ਦੇ ਸਰਗਣਾ ਅਤੇ ਉਸ ਦੇ ਸਹਿਯੋਗੀ ਵਿੱਕੀ ਗੋਸਵਾਮੀ ਨਾਲ ਜੁੜੇ ਮਾਮਲਿਆਂ ‘ਚ ਮਮਤਾ ਨੂੰ ਪਹਿਲਾਂ ਹੀ ਮੁੱਖ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।