ਮਿੱਟੀ ਦੇ ਫਲਾਈ ਓਵਰ ਦੇ ਵਿਰੋਧ ਵਿਚ ਕਾਂਗਰਸੀਆਂ ਨੇ ਕੀਤਾ ਪੁਤਲਾ ਫ਼ੂਕ ਮੁਜ਼ਾਹਰਾ

ਫਗਵਾੜਾ-ਨੈਸ਼ਨਲ ਹਾਈਵੇ ਨੰਬਰ ਇਕ ‘ਤੇ ਫਗਵਾੜਾ ਵਿਖੇ ਚੱਲ ਰਹੇ ਸਿਕਸ ਲੇਨ ਪ੍ਰੋਜੈਕਟ ਦੇ ਕੰਮ ਅਧੀਨ ਬਣਨ ਵਾਲੇ ਫਲਾਈ ਓਵਰ ਨੂੰ ਮਿੱਟੀ ਦਾ ਬਣਾਉਣ ਦੇ ਵਿਰੋਧ ਵਿਚ ਅੱਜ ਕਾਂਗਰਸੀ ਵਰਕਰਾਂ ਨੇ ਪੀ.ਪੀ.ਸੀ.ਸੀ. ਮੈਂਬਰ ਜਰਨੈਲ ਨੰਗਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਮੁਜ਼ਾਹਰਾ ਕੀਤਾ ਅਤੇ ਜੀ.ਟੀ. ਰੋਡ ‘ਤੇ ਰੈਸਟ ਹਾਊਸ ਚੌਕ ਦੇ ਨਜ਼ਦੀਕ ਘੜਾ ਭੰਨ ਕੇ ਵਿਧਾਇਕ ਸੋਮ ਪ੍ਰਕਾਸ਼ ਦਾ ਪੁਤਲਾ ਫੂਕਿਆ | ਇਸ ਤੋਂ ਪਹਿਲਾਂ ਮਿੱਟੀ ਦਾ ਪੁਲ ਬਣਾਉਣ ਦੇ ਚੱਲ ਰਹੇ ਕੰਮ ਵਾਲੀ ਜਗ੍ਹਾ ਤੇ ਪਹੁੰਚ ਕੇ ਵਿਧਾਇਕ ਦੇ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਐਸ.ਸੀ. ਵਿੰਗ ਦੇ ਕਨਵੀਨਰ ਸੁਖਵਿੰਦਰ ਬਿੱਲੂ ਖੇੜਾ ਨੇ ਕਿਹਾ ਕਿ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਣ ਨਹੀਂ ਦਿੱਤਾ ਜਾਵੇਗਾ ਅਤੇ ਫਗਵਾੜਾ ਵਿਚ ਸਿਰਫ਼ ਐਲੀਵੇਟਿਡ ਫਲਾਈ ਓਵਰ ਹੀ ਬਣਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਐਲੀਵੇਟਿਡ ਪੁਲ ਦੀ ਮੰਗ ਪੂਰੀ ਕਰਵਾਉਣ ਲਈ ਜਿਸ ਪੱਧਰ ਤੱਕ ਜ਼ਰੂਰੀ ਹੋਇਆ ਕਾਂਗਰਸ ਪਾਰਟੀ ਸੰਘਰਸ਼ ਕਰੇਗੀ | ਇਸ ਮੌਕੇ ਐਸ.ਡੀ.ਐਮ. ਬਲਵੀਰ ਰਾਜ ਸਿੰਘ ਦੀ ਮਾਰਫ਼ਤ ਕੇਂਦਰੀ ਮੰਤਰੀ ਨਿਤਿਨ ਗਡਕਰੀ, ਹਲਕਾ ਮੈਂਬਰ ਪਾਰਲੀਮੈਂਟ ਵਿਜੇ ਸਾਂਪਲਾ ਅਤੇ ਡੀ.ਸੀ. ਕਪੂਰਥਲਾ ਦੇ ਨਾਮ ਮੰਗ ਪੱਤਰ ਵੀ ਸੌਾਪਿਆ ਗਿਆ | ਜਰਨੈਲ ਨੰਗਲ ਨੇ ਕਿਹਾ ਕਿ ਵਿਧਾਇਕ ਸੋਮ ਪ੍ਰਕਾਸ਼ ਨੇ ਫਗਵਾੜਾ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ |