ਮੋਬਾਈਲ ਕੰਪਨੀ ਦੇ ਮਜ਼ਦੂਰਾਂ ਨੇ ਜ਼ਮੀਨ ‘ਚ ਤਾਰਾਂ ਪਾਉਣ ਮੌਕੇ ਤੋੜੀ ਪਾਣੀ ਦੀ ਪਾਈਪ

ਬਾਘਾ ਪੁਰਾਣਾ, – ਇਕ ਮੋਬਾਇਲ ਕੰਪਨੀ ਨੇ ਜ਼ਮੀਨ ‘ਚ ਤਾਰਾਂ ਪਾਉਣ ਸਮੇਂ ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰ ਵਾਟਰ ਵਰਕਸ ਦੇ ਪਾਣੀ ਦੀ ਪਾਇਪ ਨੂੰ ਨੁਕਸਾਨ ਪਹੁੰਚਾ ਕੇ ਇਕ ਵਾਰ ਫਿਰ ਪਾਣੀ ਲੀਕ ਕਰ ਦਿੱਤਾ ਹੈ | ਜਿਸ ਨਾਲ ਪਾਣੀ ਦੀ ਸਪਲਾਈ ਮੁੜ ਦੂਸ਼ਿਤ ਹੋਣ ਦੇ ਖਤਰੇ ਨੂੰ ਲੈ ਕੇ ਲੋਕਾਂ ਅੰਦਰ ਭਾਰੀ ਰੋਹ ਪਾਇਆ ਜਾ ਰਿਹਾ ਹੈ | ਉਕਤ ਮੁੜ ਹੋਈ ਪਾਣੀ ਦੀ ਲੀਕ ਸਪਲਾਈ ਨੂੰ ਲੈ ਕੇ ਲੋਕਾਂ ਨੇ ਪੱਤਰਕਾਰਾਂ ਨੂੰ ਮੌਕਾ ਦਿਖਾਇਆ ਕਿ ਕਿਵੇਂ ਲੀਕ ਹੋਇਆ ਪਾਣੀ ਸੜਕ ਕਿਨਾਰੇ ਵਹਿ ਕੇ ਲੋਕਾਂ ਦੀਆ ਦੁਕਾਨਾਂ ਵੱਲ ਜਾ ਰਿਹਾ ਹੈ | ਪੱਤਰਕਾਰਾਂ ਵੱਲੋਂ ਨਗਰ ਕੌਾਸਲ ਦੇ ਕਾਰਜ ਸਾਧਕ ਅਫਸਰ ਦੇ ਧਿਆਨ ਵਿਚ ਮੋਬਾਇਲ ਫੋਨ ਰਾਹੀਂ ਲਿਆਉਣ ‘ਤੇ ਉਨ੍ਹਾਂ ਦੱਸਿਆ ਕਿ ਜਿਹੜੀ ਮੋਬਾਇਲ ਕੰਪਨੀ ਤਾਰਾਂ ਪਾ ਰਹੀ ਹੈ ਉਸ ਵੱਲੋਂ ਨਗਰ ਕੌਾਸਲ ਨੂੰ ਐੱਫ.ਡੀ. ਦਿੱਤੀ ਹੋਈ ਹੈ, ਅਗਰ ਟੁੱਟ ਭੱਜ ਕੰਪਨੀ ਨਹੀਂ ਠੀਕ ਕਰਵਾਉਂਦੀ ਤਾਂ ਨਗਰ ਕੌਾਸਲ ਐੱਫ.ਡੀ ਦੀ ਰਾਸ਼ੀ ਵਿਚੋਂ ਟੁੱਟ ਭੱਜ ਠੀਕ ਕਰਵਾਏਗੀ | ਇੱਥੇ ਇਹ ਵੀ ਵਰਨਣਯੋਗ ਹੈ ਕਿ ਬੇਸ਼ੱਕ ਨਗਰ ਕੌਾਸਲ ਨੇ ਕੰਪਨੀ ਕੋਲੋਂ ਐੱਫ.ਡੀ ਲਈ ਹੋਈ ਹੈ ਪਰ ਜੋ ਪਹਿਲੋਂ ਪਾਣੀ ਦੂਸ਼ਿਤ ਹੋਇਆ ਸੀ ਅਤੇ ਹੁਣ ਫਿਰ ਪਾਣੀ ਲੀਕ ਹੋਣ ਨਾਲ ਦੂਸ਼ਿਤ ਹੋਣ ਦਾ ਖਤਰਾ ਬਣਿਆ ਹੋਇਆ ਹੈ ਦੇ ਲਈ ਕੌਣ ਜੂੰਮੇਵਾਰ ਹੈ | ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਐੱਫ.ਡੀ ਤਾਂ ਨਗਰ ਕੌਾਸਲ ਨੇ ਲਈ ਹੈ ਪਰ ਮੁਸ਼ਕਿਲਾਂ ਅਤੇ ਦੂਸ਼ਿਤ ਪਾਣੀ ਦਾ ਸਾਹਮਣਾ ਲੋਕਾਂ ਨੂੰ ਕਰਨ ਲਈ ਛੱਡ ਦੇਣਾ ਇਹ ਕਿੱਥੋਂ ਦਾ ਇਨਸਾਫ ਹੈ |