ਮੱਛਰ ਤੋਂ ਬਚਾਅ ਲਈ ਕੌ ਾਸਲ ਨੇ ਫੋਗਿੰਗ ਸਪਰੇਅ ਕਰਵਾਈ

ਫ਼ਤਹਿਗੜ੍ਹ ਸਾਹਿਬ,-ਨਗਰ ਕੌਾਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਲੋਂ ਅਮਨ ਕਾਲੋਨੀ, ਰੇਲਵੇ ਰੋਡ, ਹਿਮਾਯੂਪਰ, ਬਾੜਾ, ਭੱਟੀ ਚੌਾਕ ਨਜ਼ਦੀਕ ਮੱਛਰ ਤੋਂ ਬਚਾਅ ਲਈ ਫੋਗਿੰਗ ਸਪਰੇਅ ਕਰਵਾ ਕੇ ਇਸ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕੌਾਸਲ ਪ੍ਰਧਾਨ ਸ. ਤਿ੍ਲੋਕ ਸਿੰਘ ਬਾਜਵਾ ਨੇ ਇਸ ਮੁਹਿੰਮ ਦਾ ਰਸਮੀ ਉਦਘਾਟਨ ਕਰਦੇ ਹੋਏ ਕਿਹਾ ਕਿ ਸ਼ਹਿਰ ਦਾ ਬਾਕੀ ਖੇਤਰਾਂ ਵਿਚ ਵੀ ਜਲਦੀ ਹੀ ਇਹ ਸਪਰੇਅ ਕਰਵਾਈ ਜਾਵੇਗੀ | ਇਸ ਮੌਕੇ ਇੰਸਪੈਕਟਰ ਅਜੈ ਕੁਮਾਰ, ਹੰਸ ਰਾਜ, ਸਵਰਨ ਸਿੰਘ ਸੋਹੀ, ਰਛਪਾਲ ਸਿੰਘ, ਕਮਲਪ੍ਰੀਤ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ, ਤੇਜਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |