ਲੋਕਾਂ ਦੇ ਸਹਿਯੋਗ ਸਦਕਾ ਸੰਘਰਸ਼ ਸੰਮਤੀ ਨੂੰ ਸਫਲਤਾ ਮਿਲੀ-ਡਾ: ਥਾਪਰ

ਮੋਗਾ, – ਮੋਗਾ ਦੇ ਲੋਕਾਂ ਦੇ ਸਹਿਯੋਗ ਸਦਕਾ ਸਾਡੀ ਮੋਗਾ ਨੂੰ ਬਚਾਉਣ ਵਾਲੀ ਚਲਾਈ ਗਈ ਮੁਹਿੰਮ ਨੂੰ ਸਫਲਤਾ ਮਿਲੀ | ਡਾ: ਮਾਲਤੀ ਥਾਪਰ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਅਤੇ ਸਾਬਕਾ ਮੰਤਰੀ ਪੰਜਾਬ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਸਿਰੇ ਚੜਾਉਣ ਲਈ ਸੱਚੇ ਦਿਲੋਂ ਮਿਹਨਤ ਦੇ ਨਾਲ ਨਾਲ ਲੋਕਾਂ ਦੇ ਸਾਥ ਦੀ ਬਹੁਤ ਜਰੂਰਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਰਾਸ਼ਟਰੀ ਰਾਜ ਮਾਰਗ ਦੇ ਪ੍ਰਾਜੈਕਟ ਡਾਇਰੈਕਟਰ ਦਾ ਸੰਦੇਸ਼ ਪ੍ਰਾਪਤ ਹੋਇਆ ਕਿ ਉਨ੍ਹਾਂ ਨੇ ਰਾਜ ਮਾਰਗ ਨਿਰਮਾਣ ਕਰਨ ਵਾਲੀ ਕੰਪਨੀ ਨੂੰ ਬਕਾਇਦਾ ਹਦਾਇਤ ਕਰ ਦਿੱਤੀ ਹੈ ਕਿ ਮੋਗਾ ਸ਼ਹਿਰ ਅੰਦਰ ਸਿਧੇ ਵਰਟੀਕਲ ਪੁਲਾਂ ਦਾ ਨਿਰਮਾਣ ਕੀਤਾ ਜਾਵੇ ਜੋ ਕਿ ਸਾਡੀ ਅਹਿਮ ਮੰਗ ਸੀ | ਇਸ ਦੇ ਨਾਲ ਨਾਲ ਸੜਕ ਦੇ ਦੋਨੋਂ ਪਾਸੇ 21 ਫੁੱਟ ਦੀ ਥਾਂ ਤੇ 35-35 ਫੁੱਟ ਦੀ ਜਗ੍ਹਾ ਬਚ ਜਾਵੇਗੀ | ਉਨ੍ਹਾਂ ਮੋਗਾ ਸ਼ਹਿਰ ਦੇ ਲੋਕਾਂ ਦਾ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ | ਇਸ ਮੌਕੇ ਡਾ: ਪਵਨ ਥਾਪਰ ਮੋਗਾ ਬਚਾਓ ਸੰਘਰਸ਼ ਸਮਿਤੀ ਦੇ ਪ੍ਰਧਾਨ ਨੇ ਦੱਸਿਆ ਕਿ ਸਾਡੀ ਮੋਗਾ ਬਚਾਓ ਸੰਘਰਸ਼ ਸੰਮਤੀ ਵਿਚ ਹਰ ਸ਼ਹਿਰੀ ਵਾਸੀ ਨੇ ਸਾਡੀ ਮੱਦਦ ਕੀਤੀ | ਡਾਕਟਰ ਪਵਨ ਥਾਪਰ ਨੇ ਕਿਹਾ ਕਿ ਅਜੇ ਇਹ ਸਾਡੀ ਅੱਧੀ ਜਿੱਤ ਹੈ | ਜਿਸ ਦਿਨ ਸਾਡੇ ਘੱਟੋ ਘੱਟ ਚਾਰ ਛੋਟੇ ਪੁਲਾਂ ਨੂੰ ਮਨਜੂਰੀ ਮਿਲ ਜਾਵੇਗੀ | ਉਸ ਦਿਨ ਅਸੀਂ ਸਮਝਾਂਗੇ ਕਿ ਮੋਗਾ ਸ਼ਹਿਰ ਰਹਿਣ ਦੇ ਕਾਬਲ ਹੈ | ਇਸ ਮੌਕੇ ਕਰਨਲ ਬਾਬੂ ਸਿੰਘ ਜ਼ਿਲ੍ਹਾ ਪ੍ਰਧਾਨ ਉਪਿੰਦਰ ਸਿੰਘ ਗਿੱਲ ਸਿਟੀ ਪ੍ਰਧਾਨ, ਇੰਦਰਜੀਤ ਸਿੰਘ ਬੀੜ ਚੜਿੱਕ, ਭਾਨੂ ਪ੍ਰਤਾਪ, ਆਤਮਾ ਸਿੰਘ ਨੇਤਾ, ਅਮਰਜੀਤ ਸਿੰਘ ਅੰਬੀ, ਰਾਮੇਸ਼ ਕੁੱਕੂ, ਮਨਜੀਤ ਆਦਿ ਹਾਜ਼ਰ ਸਨ |