ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ-ਬਾਵਾ

ਲੁਧਿਆਣਾ, – ਲੜਕੀਆਂ ਅੱਜ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਪਿੱਛੇ ਨਹੀਂ ਹਨ ਬਲਕਿ ਵੱਖ-ਵੱਖ ਖੇਤਰ ਵਿਚ ਲੜਕਿਆਂ ਤੋਂ ਅੱਗੇ ਨਿਕਲਦੀਆਂ ਹੋਈਆਂ ਨਿੱਤ ਨਵੀਆਂ ਪੁਲਾਂਘਾ ਪੁੱਟ ਰਹੀਆਂ ਹਨ | ਪ੍ਰਤਾਪ ਬਾਜਾਰ ਵਿਖੇ ਹੋਈ ਇਕ ਬੈਠਕ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਹੋਇਆ ਪਰਮਵੀਰ ਸਿੰਘ ਬਾਵਾ ਨੇ ਕਿਹਾ ਕਿ ਹੁਣੇ ਜਿਹੇ ਵੱਖ-ਵੱਖ ਪ੍ਰੀਖਿਆਵਾਂ ਦੇ ਨਿਕਲੇ ਨਤੀਜਿਆਂ ਵਿਚ ਵੀ ਲੜਕੀਆਂ ਨੇ ਬਾਜੀ ਮਾਰੀ ਹੈ | ਅਜਿਹਾ ਹੋਣ ਨਾਲ ਲੜਕੀਆਂ ਵੱਲੋਂ ਮਾਂ ਬਾਪ ਦਾ ਨਾਂਅ ਰੌਸ਼ਨ ਕਰਨ ਦੇ ਨਾਲ-ਨਾਲ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ ਜਾ ਰਿਹਾ ਹੈ | ਸ. ਬਾਵਾ ਨੇ ਕਿਹਾ ਕਿ ਸਾਨੰੂ ਲੜਕੀ ਤੇ ਲੜਕੇ ਵਿਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਾਨੰੂ ਆਪਣੀ ਸੋਚ ਨੰੂ ਬਦਲਦੇ ਹੋਏ ਇਸ ਸਬੰਧ ਵਿਚ ਜਾਗਰਿਤੀ ਪੈਦਾ ਕਰਨ ਦੀ ਲੋੜ ਵੀ ਹੈ | ਉਨ੍ਹਾਂ ਕਿਹਾ ਕਿ ਅਨੇਕਾਂ ਹੀ ਖੇਤਰਾਂ ਵਿਚ ਲੜਕੀਆਂ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਹੋਏ ਨਿੱਤ ਨਵੀਆਂ ਪੁਲਾਂਘਾ ਪੁੱਟ ਰਹੀਆਂ ਹਨ | ਇਸ ਮੌਕੇ ਧਨਵੰਤ ਸਿੰਘ, ਪਵਨਦੀਪ ਸਿੰਘ ਆਹੂਜਾ ਅਤੇ ਹੋਰ ਵੀ ਮੌਜੂਦ ਸਨ |82