ਵਾਵਰਿੰਕਾ ਨੂੰ ਹਰਾ ਕੇ ਨਿਸ਼ੀਕੋਰੀ ਫਾਈਨਲ ‘ਚ

2016_7image_11_54_567010000wavrinka-77-00-ll

ਟੋਰੰਟੋ— ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਦੂਜਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ ਸੈਮੀਫਾਈਨਲ ਮੁਕਾਬਲੇ ‘ਚ 7-6, 6-1 ਨਾਲ ਹਰਾ ਕੇ ਰੋਜਰਸ ਕੱਪ ਟੈਨਿਸ ਮੁਕਾਬਲੇ ਦੇ ਫਾਈਨਲ ‘ਚ ਥਾਂ ਪੱਕੀ ਕਰ ਲਈ ਹੈ। ਜਿਥੇ ਸ਼ਨੀਵਾਰ ਨੂੰ ਉਸਦਾ ਮੁਕਾਬਲਾ ਉੱਚ ਰੈਂਕਿੰਗ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਜਾਂ 10ਵਾਂ ਦਰਜਾ ਪ੍ਰਾਪਤ ਫਰਾਂਸ ਦੇ ਗਾਇਲ ਮੋਂਫਿਲਸ ਨਾਲ ਹੋਵੇਗਾ।
ਦੋ ਵਾਰ ਦੇ ਗ੍ਰੈਂਡ ਸਲੈਮ ਜੇਤੂ ਅਤੇ 14 ਵਾਰ ਏ.ਟੀ.ਪੀ. ਦਾ ਖਿਤਾਬ ਜਿੱਤਣ ਵਾਲੇ ਵਾਵਰਿੰਕਾ ਨੂੰ ਇਥੇ 13 ‘ਚੋਂ 11 ਮੁਕਾਬਲਿਆਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਸ਼ੀਕੋਰੀ ਨੇ ਕੁਆਰਟਰਫਾਈਨਲ ‘ਚ ਬੁਲਗਾਰੀਆ ਦੇ ਗ੍ਰਿਜੋਰ ਦੀਮਿਤ੍ਰੋਵ ਨੂੰ ਅਤੇ ਵਾਵਰਿੰਕਾ ਨੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਸੀ।
ਇਸ ਜਿੱਤ ਨਾਲ ਨਿਸ਼ੀਕੋਰੀ ਦਾ ਵਾਵਰਿੰਕਾ ਵਿਰੁੱਧ ਕਰੀਅਰ ਰਿਕਾਰਡ 2-5 ਦਾ ਹੋ ਗਿਆ ਹੈ। ਨਿਸ਼ੀਕੋਰੀ ਨੇ ਜਿੱਤ ਤੋਂ ਬਾਅਦ ਕਿਹਾ ਮੈਨੂੰ ਪਤਾ ਹੈ ਕਿ ਦੂਜੇ ਸੈਟ ‘ਚ ਮੈਨੂੰ ਕਾਫੀ ਮਿਹਨਤ ਕਰਨ ਦੀ ਜਰੂਰਤ ਹੈ। ਇਸ ਤੋਂ ਬਾਅਦ ਮੈਂ ਕਾਫੀ ਹਮਲਾਵਰ ਰਵਇਆ ਅਪਣਾਇਆ ਅਤੇ ਵਾਵਰਿੰਕਾ ਨੂੰ ਵਾਪਸੀ ਕਰਨ ਦਾ ਮੌਕਾ ਨਹੀਂ ਦਿੱਤਾ। ਫਾਈਨਲ ‘ਚ ਪਹੁੰਚਣ ‘ਤੇ ਮੈਂ ਬਹੁਤ ਖੁਸ਼ ਹਾਂ ਪਰ ਹੁਣ ਜੋਕੋਵਿਚ ਜਾਂ ਮੋਂਫਿਲਸ ਨੂੰ ਹਰਾਉਣ ਲਈ ਮੈਨੂੰ ਆਪਣਾ ਸੌ ਫੀਸਦੀ ਦੇਣਾ ਹੋਵੇਗਾ।