ਵਿਰੋਧੀਆਂ ਦੀ ਟਿੱਪਣੀ ‘ਤੇ ਕੁਝ ਇਸ ਤਰ੍ਹਾਂ ਬੋਲੇ ਨਵਜੋਤ ਸਿੱਧੂ

ਅੰਮ੍ਰਿਤਸਰ : ਹਰ ਗੱਲ ਨੂੰ ਸ਼ਾਇਰੀ ਵਿਚ ਕਰਨ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਵਿਰੋਧੀਆਂ ਦੀਆਂ ਟਿੱਪਣੀਆਂ ਦਾ ਜਵਾਬ ਵੀ ਸ਼ਾਇਰਾਨਾ ਅੰਦਾਜ਼ ਵਿਚ ਦਿੱਤਾ ਹੈ। ਸਿੱਧੂ ਨੇ ਸ਼ੇਅਰ ਸੁਣਾਉਂਦਿਆਂ ਕਿਹਾ ਹੈ ਕਿ ਕੋਈ ਉਸ ਨੂੰ ਕੀ ਕਹਿੰਦਾ ਹੈ, ਪ੍ਰਵਾਹ ਨਹੀਂ। ਅੰਮ੍ਰਿਤਸਰ ਦੇ ਕੰਪਨੀ ਬਾਗ ਤੇ ਫਿਰ ਬਾਜ਼ਾਰ ਵਿਚ ਸਵੇਰ ਦੀ ਸੈਰ ਕਰਦਿਆਂ ਸਿੱਧੂ ਨੇ ਹਲਕਾ ਵਾਸੀਆਂ ਨਾਲ ਸੰਪਰਕ ਸਾਧਿਆ। ਇਸ ਦੌਰਾਨ ਸਿੱਧੂ ਕਾਫੀ ਮਜ਼ਾਕੀਆ ਮੂਡ ਵਿਚ ਨਜ਼ਰ ਆਏ।
ਇਸ ਦੇ ਨਾਲ ਹੀ ਭਾਜਪਾ ਛੱਡ ਚੁੱਕੇ ਸਿੱਧੂ ਦੇ ਵਿਚਾਰ ਅਰੁਣ ਜੇਤਲੀ ਬਾਰੇ ਕੁਝ ਵੱਖਰੇ ਹੀ ਨਜ਼ਰ ਆਏ। ਰਾਜ ਸਭਾ ਅਤੇ ਭਾਜਪਾ ਤੋਂ ਅਸਤੀਫਾ ਦੇਣ ਪਿੱਛੋਂ ਲੰਮਾ ਸਮਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੱਕਰਾਂ ‘ਚ ਪਾਈ ਰੱਖਣ ਵਾਲੇ ਸਿੱਧੂ ਬੀਤੇ ਦਿਨੀਂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਸਿੱਧੂ ਦੀ ਕਾਂਗਰਸ ‘ਚ ਸ਼ਮੂਲੀਅਤ ਤੋਂ ਬਾਅਦ ਵਿਰੋਧੀਆਂ ਵਲੋਂ ਲਗਾਤਾਰ ਉਨ੍ਹਾਂ ‘ਤੇ ਟਿੱਪਣੀਆਂ ਅਤੇ ਵਿਅੰਗ ਕੱਸੇ ਜਾ ਰਹੇ ਹਨ।