ਨਕੋਦਰ ਸ਼ਹਿਰ ਦਾ ਮੁੱਖ ਡਾਕਘਰ ਦੇ ਦੋ ਕਰਮਚਾਰੀਆਂ ਵੱਲੋਂ ਲੋਕਾਂ ਨਾਲ ਦੁਰਵਿਹਾਰ, ਲੋਕਾਂ ਵਿਚ ਭਾਰੀ ਰੋਸ, ਡਾਕਘਰ ਬੰਦ ਹੋਣ ਦੇ ਕਗਾਰ ਤੇ

1 copy

ਡਾਕਘਰ ਦੇ ਮੁਲਾਜ਼ਮ ਕਪਿਲ ਅਤੇ ਪਰਮਜੀਤ ਕੌਰ ਤੇ ਲੋਕਾਂ ਨੂੰ ਬਿਨ੍ਹਾਂ ਵਜ਼੍ਹਾ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼,
ਬਜੁਰਗ ਲੋਕ ਕਈ-ਕਈ ਦਿਨਾਂ ਤੋਂ ਆਪਣੇ ਸੇਵਿੰਗ ਖਾਤਿਆਂ ‘ਚੋਂ ਪੈਸੇ ਲੈਣ ਲਈ ਹੋ ਰਹੇ ਖੱਜਲ ਖੁਆਰ
ਨਕੋਦਰ (ਏ.ਐਲ.ਬਿਉਰੋ) ਜਾਣਕਾਰੀ ਅਨੁਸਾਰ ਸਥਾਨਕ ਮੁੱਖ ਡਾਕਘਰ ਸਬਜ਼ੀ ਮੰਡੀ ਨਕੋਦਰ ਦੇ ਦੋ ਮੁਲਾਜ਼ਮ ਪਰਮਜੀਤ ਕੌਰ ਅਤੇ ਕਪਿਲ ਦੁਆਰਾ ਲੋਕਾਂ ਨੂੰ ਬਿਨ੍ਹਾਂ ਵਜ਼੍ਹਾ ਤੰਗ ਪ੍ਰੇਸ਼ਾਨ ਕਰਨ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਪਰੋਕਤ ਦੋਵੇਂ ਮੁਲਾਜ਼ਮ ਲੋਕਾਂ ਨੂੰ ਇਹਨਾਂ ਤੰਗ ਪ੍ਰੇਸ਼ਾਨ ਕਰਦੇ ਹਨ ਕਿ ਉਹਨਾਂ ਨੂੰ ਆਪਣੇ ਸੇਵਿੰਗ ਖਾਤਿਆਂ ‘ਚੋਂ ਪੈਸੇ ਕੱਢਵਾਉਣ ਲਈ ਡਾਕਖਾਨਿਆਂ ਵਿਚ ਕਈ-ਕਈ ਦਿਨ ਚੱਕਰ ਮਾਰਨੇ ਪੈਂਦੇ ਹਨ, ਜਦੋਂ ਸਵੇਰੇ 9 ਵਜੇ ਡਾਕਖਾਨਾ ਖੁੱਲ੍ਹਦਾ ਹੈ ਤਾਂ ਲੱਗਭਗ 10 ਵਜੇ ਤੋਂ ਪਹਿਲਾਂ ਤਾਂ ਉਪਰੋਕਤ ਦੋਵੇਂ ਮੁਲਾਜ਼ਮ ਸੀਟਾਂ ਤੇ ਨਜ਼ਰ ਨਹੀਂ ਆਉਂਦੇ। ਜਦੋਂ ਕਿਤੇ ਭੁੱਲ-ਭੁਲੇਖੇ ਸੀਟ ਤੇ ਬੈਠਦੇ ਹਨ ਤਾਂ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਨਾਕੇ ਕੰਮ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਇਹਨਾਂ ਦਾ ਕਹਿਣਾ ਹੁੰਦਾ ਹੈ ਕਿ ਸਰਵਰ ਨਹੀਂ ਚੱਲਦਾ, ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਤੁਸੀਂ ਆਪਣੀ ਲੋੜ ਲਈ ਆਉਂਦੇ ਹੋ, ਮੇਰੇ ਕੋਲ ਕੰਮ ਕਰਨ ਦੀ ਆਈ.ਡੀ. ਨਹੀਂ ਹੈ, ਸਾਡਾ ਮੁਡ ਨਹੀਂ ਹੈ, ਮੁਲਾਜ਼ਮ ਛੁੱਟੀ ਤੇ ਹਨ। ਲੋਕਾਂ ਦੀ ਵਿਭਾਗ ਦੇ ਸੁਪਰਡੈਂਟ ਕਪੂਰਥਲਾ ਤੋਂ ਪੁਰਜ਼ੋਰ ਮੰਗ ਹੈ ਕਿ ਉਪਰੋਕਤ ਦੋਵਾਂ ਮੁਲਾਜ਼ਮਾਂ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਪੋਸਟ ਮਾਸਟਰ ਨਕੋਦਰ ਨੂੰ ਸਖ਼ਤ ਹਿਦਾਇਤ ਕੀਤੀ ਜਾਵੇ ਤਾਂ ਕਿ ਲੋਕਾਂ ਦਾ ਕੰਮ ਸਮੇਂ ਸਿਰ ਹੋ ਸਕੇ। ਪ੍ਰੈਸ ਨੂੰ ਇਹ ਜਾਣਕਾਰੀ ਰਵਿੰਦਰ ਕੁਮਾਰ, ਕਮਲਾ ਰਾਨੀ, ਪਰਮਜੀਤ ਕੌਰ, ਸ਼ਾਂਤਾ ਭੈਣਜੀ, ਸਰੋਜ ਬਾਲਾ, ਮਨੋਹਰ ਲਾਲ ਵਰਮਾ, ਐਨ.ਆਰ. ਸ਼ਰਮਾ, ਜੀਵਨ ਭਾਰਦਵਾਜ ਨੇ ਦਿੱਤੀ।