ਸ਼ੱਕੀ ਵਸਤੂ ਜਾਂ ਵਿਅਕਤੀ ਸੰਬੰਧੀ ਪੁਲਸ ਨੂੰ ਦਿਓ ਸੂਚਨਾ : ਇੰਦੂ ਬਾਲਾ

2017_1image_14_20_592190000defaultcc-ll

ਕਪੂਰਥਲਾ — ਆਗਾਮੀ ਚੋਣਾਂ ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੀ. ਸੀ. ਆਰ. ਟੀਮ ਤੇ ਟ੍ਰੈੈਫਿਕ ਇੰਚਾਰਜ ਇੰਸਪੈਕਟਰ ਕ੍ਰਿਪਾਲ ਸਿੰਘ ਦੀ ਅਗਵਾਈ ‘ਚ ਵੱਖ-ਵੱਖ ਟੀਮਾਂ ਨੇ ਰੇਲਵੇ ਰੋਡ ‘ਤੇ ਸਥਿਤ ਝੁੱਗੀ-ਝੋਪੜੀਆਂ ਦੀ ਚੈਕਿੰਗ ਕੀਤੀ। ਇਸੇ ਤਰ੍ਹਾਂ ਏ. ਐੱਸ. ਆਈ. ਇੰਦੂ ਬਾਲਾ ਨੇ ਬੱਸ ਸਟੈਂਡ ‘ਚ ਦਿੱਲੀ ਤੇ ਹੋਰ ਥਾਵਾਂ ‘ਤੇ ਜਾਣ ਵਾਲੀ ਬੱਸਾਂ ਦੀ ਜਾਂਚ ਤੇ ਸਵਾਰੀਆਂ ਨਾਲ ਪੁੱਛਗਿੱਛ ਕੀਤੀ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਹੁਕਮ ਜਾਰੀ ਕੀਤੇ ਕਿ ਖੇਤਰ ‘ਚ ਕਿਸੇ ਤਰ੍ਹਾਂ ਦੀ ਸ਼ੱਕੀ ਵਸਤੂ ਜਾਂ ਵਿਅਕਤੀ ਸੰਬੰਧੀ ਪੁਲਸ ਨੂੰ ਸੂਚਨਾ ਦਿੱਤੀ ਜਾਵੇ। ਇਸ ਤਰ੍ਹਾਂ ਜਲੰਧਰ ਰੋਡ ‘ਤੇ ਟ੍ਰੈਫਿਕ ਪੁਲਸ ਦੇ ਇਲਾਵਾ ਇੰਚਾਰਜ ਏ. ਐੱਸ. ਆਈ. ਰਮਨ ਕੁਮਾਰ ਨੇ ਆਪਣੀ ਟੀਮ ਦੇ ਨਾਲ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ।