ਸਰਕਾਰੀ ਬੈਂਕਾਂ ਦੀ ਰਿਕਵਰੀ ਲਈ ਨਵੇਂ ਟਿ੍ਬਿਊਨਲ ਖੋਲ੍ਹਣ ਦੀ ਕੀਤੀ ਮੰਗ

ਪੰਚਕੂਲਾ, -ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਯੂ. ਟੀ ਵਿਚ ਸਰਕਾਰੀ ਬੈਂਕਾਂ ਦੇ ਕਰੋੜਾਂ ਰੁਪਏ ਦੀ ਰਿਕਵਰੀ ਲਈ ਸਿਰਫ ਦੋ ਟਿ੍ਬਿਊਨਲ ਹੋਣ ਕਰਕੇ ਬੈਂਕਾਂ ਤੋਂ ਕੀਤੇ ਕਰੋੜਾਂ ਰੁਪਏ ਦੇ ਲੋਨ ਦੀ ਰਿਕਵਰੀ ਨਹੀਂ ਹੋ ਰਹੀ ਹੈ | ਇਸੇ ਮੁੱਦੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਰਣਧੀਰ ਸਿੰਘ ਬਧਰਾਨ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਪੀ. ਆਈ. ਐਲ ਲੋਕਹਿਤ ਮੰਗ ਪਾ ਕੇ ਨਵੇਂ ਟਿ੍ਬਿਊਨਲ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਬੈਂਕਾਂ ਦਾ ਲੱਖਾਂ ਕਰੋੜਾਂ ਰੁਪਇਆ ਰਿਕਵਰ ਕੀਤਾ ਜਾ ਸਕੇ | ਬਧਰਾਨ ਨੇ ਦੱਸਿਆ ਕਿ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਡਿਪਾਰਟਮੈਂਟ ਆਫ਼ ਕਾਮਰਸ ਨੂੰ ਇਸ ਮਾਮਲੇ ਵਿਚ ਨੋਟਿਸ ਦਿੱਤਾ ਹੈ ਅਤੇ ਜਵਾਬ ਮੰਗਿਆ ਹੈ | ਮਾਮਲੇ ਦੀ ਅਗਲੀ ਸੁਣਵਾਈ 10 ਅਗਸਤ ਨੂੰ ਹੋਵੇਗੀ | ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਰਣਧੀਰ ਸਿੰਘ ਬਧਰਾਨ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਯੂ. ਟੀ ਚੰਡੀਗੜ੍ਹ ਵਿਚ ਬੈਂਕਾਂ ਤੋਂ ਲਏ ਗਏ ਕਰੋੜਾਂ ਰੁਪਏ ਦੇ ਲੋਨ ਦੀ ਰਿਕਵਰੀ ਲਈ ਦੋ ਟਿ੍ਬਿਊਨਲ ਬਣਾਏ ਗਏ ਹੈ ਅਤੇ ਹਾਲ ਹੀ ਵਿਚ ਇਕ ਟਿ੍ਬਿਊਨਲ ਬਣਾਇਆ ਗਿਆ ਸੀ, ਪਰ ਉਸ ਟਿ੍ਬਿਊਨਲ ਨੂੰ ਕੋਈ ਕੇਸ ਨਹੀਂ ਦਿੱਤਾ ਗਿਆ, ਜਿਸਦੇ ਚੱਲਦੇ ਕਰੋੜਾਂ ਰੁਪਏ ਦੇ ਲੋਨ ਦੀ ਰਿਕਵਰੀ ਦੇ ਕਰੀਬ 10 ਕੇਸ ਪੈਂਡਿੰਗ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਮੰਗ ਪਾ ਕੇ ਨਵੇਂ ਟਿ੍ਬਿਊਨਲ ਖੋਲ੍ਹਣ ਅਤੇ ਕਰੋੜਾਂ ਰੁਪਏ ਦੀ ਰਿਕਵਰੀ ਕੀਤੇ ਜਾਣ ਦੀ ਮੰਗ ਕੀਤੀ ਹੈ |