ਸਲਮਾਨ ਨਾਲ ਵਿਵਾਦ ਤੋਂ ਬਾਅਦ ਅਰਜਿਤ ਦੇ ਆਏ ਬੁਰੇ ਦਿਨ, ਹੱਥੋਂ ਖੁੰਝਿਆ ਇਕ ਹੋਰ ਗੀਤ

2016_7image_22_03_377350000arijit-ll

ਮੁੰਬਈ— ‘ਸੁਲਤਾਨ’ ਦਾ ਗੀਤ ਹੱਥੋਂ ਨਿਕਲਣ ਤੋਂ ਬਾਅਦ ਹੁਣ ਅਰਜਿਤ ਨੂੰ ਇਕ ਹੋਰ ਝਟਕਾ ਲੱਗਾ ਹੈ। ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਟਰੈਕ ਅਰਜਿਤ ਗਾਉਣ ਵਾਲੇ ਸਨ ਪਰ ਹੁਣ ਇਹ ਗੀਤ ਉਨ੍ਹਾਂ ਤੋਂ ਲੈ ਕੇ ਆਤਿਫ ਅਸਲਮ ਨੂੰ ਦੇ ਦਿੱਤਾ ਗਿਆ ਹੈ। ਇਕ ਖਬਰ ਮੁਤਾਬਕ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਸਚਿਨ ਜਿਗਰ ਨੂੰ ਅਰਜਿਤ ਦੀ ਆਵਾਜ਼ ਇਸ ਗੀਤ ਲਈ ਜਾਂਚੀ ਨਹੀਂ ਤਾਂ ਉਨ੍ਹਾਂ ਨੇ ਸਿੰਗਰ ਨੂੰ ਬਦਲਣ ਦੀ ਮੰਗ ਨਿਰਦੇਸ਼ਕ ਤੋਂ ਕੀਤੀ ਤੇ ਗੀਤ ਆਤਿਫ ਕੋਲ ਆ ਗਿਆ।
ਖਬਰ ਹੈ ਕਿ ਇਸ ਗੀਤ ਲਈ 35 ਲੱਖ ਰੁਪਏ ਦੀ ਫੀਸ ਗਾਇਕ ਨੂੰ ਦਿੱਤੀ ਜਾ ਰਹੀ ਹੈ। ਹਾਲ ਹੀ ‘ਚ ਸਲਮਾਨ ਖਾਨ ਕੋਲੋਂ ਮੁਆਫੀ ਮੰਗਣ ਤੋਂ ਬਾਅਦ ਚਰਚਾ ‘ਚ ਆਏ ਅਰਜਿਤ ਨੂੰ ਇਹ ਇਕ ਹੋਰ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੀ ਫਿਲਮ ‘ਸੁਲਤਾਨ’ ਦਾ ਗੀਤ ‘ਜਗ ਘੁਮਿਆ’ ਨੂੰ ਪਹਿਲਾ ਅਰਜਿਤ ਨੇ ਗਾਇਆ ਸੀ ਪਰ ਸਲਮਾਨ ਨਾਲ ਵਿਵਾਦ ਦੇ ਚਲਦਿਆਂ ਉਨ੍ਹਾਂ ਦੀ ਜਗ੍ਹਾ ਗੀਤ ਰਾਹਤ ਫਹਿਤ ਅਲੀ ਖਾਨ ਨੂੰ ਦੇ ਦਿੱਤਾ।
ਇਸ ਨੂੰ ਲੈ ਕੇ ਅਰਜਿਤ ਨੇ ਸਲਮਾਨ ਕੋਲੋਂ ਮੁਆਫੀ ਮੰਗਦੇ ਹੋਏ ਫੇਸਬੁੱਕ ‘ਤੇ ਇਕ ਲੰਮੀ ਪੋਸਟ ਲਿਖੀ ਸੀ। ਅਜਿਹਾ ਮੰਨਿਆ ਗਿਆ ਕਿ ਅਰਜਿਤ ਸਲਮਾਨ ਨਾਲ ਝਗੜਾ ਕਰਕੇ ਕਰੀਅਰ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਇਸ ਲਈ ਉਨ੍ਹਾਂ ਨੇ ਮੁਆਫੀ ਮੰਗੀ ਹੈ। ਇਸ ਦੇ ਬਾਵਜੂਦ ਲੱਗਦਾ ਹੈ ਕਿ ਅਰਜਿਤ ਦੇ ਚੰਗੇ ਦਿਨ ਅਜੇ ਨਹੀਂ ਆਏ ਹਨ।