ਸ਼ਰਾਬ ਬਰਾਮਦ ਸਮੇਤ ਇਕ ਗਿ੍ਫਤਾਰ, ਇਕ ਫਰਾਰ

ਮੋਗਾ, -ਥਾਣਾ ਨਿਹਾਲ ਸਿੰਘ ਵਾਲਾ ਦੀਆਂ ਦੋ ਵੱਖ ਵੱਖ ਗਸ਼ਤ ਕਰ ਰਹੀਆਂ ਪੁਲਿਸ ਪਾਰਟੀਆਂ ਵੱਲੋਂ 36 ਬੋਤਲਾਂ ਸ਼ਰਾਬ ਬਰਾਮਦ ਕਰਕੇ ਇਕ ਨਸ਼ਾ ਤਸਕਰ ਨੂੰ ਗਿ੍ਫਤਾਰ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜਦੋਂ ਕਿ ਇਕ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਿਆ | ਇਸ ਸਬੰਧੀ ਉਕਤ ਥਾਣੇ ਵਿਚ ਵੱਖ ਵੱਖ ਦੋ ਮੁਕੱਦਮੇ ਦਰਜ ਕੀਤੇ ਗਏ ਹਨ | ਪਹਿਲੇ ਮੁਕੱਦਮੇ ਅਨੁਸਾਰ ਹੌਲਦਾਰ ਅਮਰਜੀਤ ਸਿੰਘ ਅਤੇ ਉਸ ਦੀ ਪਾਰਟੀ ਨੇ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਪੱਤੋ ਹੀਰਾ ਸਿੰਘ ਤੋਂ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਮਰਜੀਤ ਸਿੰਘ ਵਾਸੀ ਪੱਤੋ ਹੀਰਾ ਸਿੰਘ ਨੂੰ 12 ਬੋਤਲਾਂ ਸ਼ਰਾਬ ਮਾਰਕਾ ਖਾਸਾ ਮੋਟਾ ਸੰਤਰਾ ਸਮੇਤ ਗਿ੍ਫਤਾਰ ਕੀਤਾ ਹੈ | ਦੂਸਰੇ ਮੁਕੱਦਮੇ ਅਨੁਸਾਰ ਸਹਾਇਕ ਥਾਣੇਦਾਰ ਬੇਅੰਤ ਸਿੰਘ ਅਤੇ ਉਸ ਦੀ ਪਾਰਟੀ ਨੇ ਸ਼ਾਮ ਪੌਣੇ ਛੇ ਵਜੇ ਦੇ ਕਰੀਬ ਬੱਸ ਅੱਡਾ ਮਾਛੀਕੇ ਤੋਂ ਖਾਸ ਮੁਖਬਰ ਦੀ ਸੂਚਨਾ ਦੇ ਅਧਾਰ ‘ਤੇ ਹਰਜੀਤ ਸਿੰਘ ਉਰਫ ਕਾਕੂ ਪੁੱਤਰ ਜੋਰਾ ਸਿੰਘ ਵਾਸੀ ਤਖਤੂਪੁਰਾ ਦੀ ਮਾਲਕੀ ਵਾਲੀ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਮੋਟਾ ਸੰਤਰਾ ਬਰਾਮਦ ਕੀਤੀ ਜਦੋਂ ਕਿ ਹਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ | ਸੁਖਵਿੰਦਰ ਸਿੰਘ ਅਤੇ ਹਰਜੀਤ ਸਿੰਘ ਖਿਲਾਫ ਐਕਸਾਈਜ਼ ਐਕਟ ਅਧੀਨ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਰਜ ਕੀਤੇ ਦੋਵੇਂ ਮੁਕੱਦਮਿਆਂ ਦੀ ਕਾਰਵਾਈ ਅਮਲ ਅਧੀਨ ਹੈ |