ਸਿਹਤ ਵਿਭਾਗ ਨੇ ਨੇਤਰ ਦਾਨ ਸਬੰਧੀ ਫਲੈਕਸ ਬੈਨਰ ਲਗਾਏ

ਫ਼ਰੀਦਕੋਟ,- ਸਿਹਤ ਵਿਭਾਗ ਫ਼ਰੀਦਕੋਟ ਵੱਲੋਂ ਸਿਵਲ ਸਰਜਨ ਫ਼ਰੀਦਕੋਟ ਡਾ. ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਦੀ ਲੜੀ ‘ਚ ਸਥਾਨਕ ਜ਼ਿਲ੍ਹਾ ਬਲਾਇੰਡਨੈੱਸ ਕੰਟਰੋਲ ਸੈੱਲ ਵੱਲੋਂ ਨੇਤਰ ਦਾਨ ਸਬੰਧੀ ਫਲੈਕਸ ਬੈਨਰ ਲਗਾਏ ਗਏ | ਇਸ ਸਬੰਧੀ ਇਕ ਬੈਨਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਪੋਸਟ ਮਾਰਟਮ ਯੂਨਿਟ ਦੀ ਮੋਰਚਰੀ ਵਿਖੇ ਸਿਵਲ ਹਸਪਤਾਲ ਫ਼ਰੀਦਕੋਟ ਦੇ ਨੇਤਰ ਰੋਗ ਮਾਹਿਰ ਡਾ. ਪਰਮਿੰਦਰ ਕੌਰ ਅਟਵਾਲ ਦੀ ਅਗਵਾਈ ਵਿਚ ਲਗਾਇਆ ਗਿਆ | ਬਲਾਇੰਡਨੈੱਸ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਸੰਜੀਵ ਸੇਠੀ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਅੰਦਰ ਦੋ ਆਈ ਬੈਂਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੇ ਬਰਾੜ ਆਈ ਹਸਪਤਾਲ ਕੋਟਕਪੂਰਾ ਵਿਖੇ ਚਲਾਏ ਜਾ ਰਹੇ ਹਨ | ਇਸ ਮੌਕੇ ਬਲਾਇੰਡਨੈੱਸ ਕੰਟਰੋਲ ਪ੍ਰੋਗਰਾਮ ਦੇ ਕੁਲਦੀਪ ਕੁਮਾਰ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |