ਸੁਖਬੀਰ ਬਾਦਲ ਦੇ ਹਮਲੇ ‘ਤੇ ਮੈਡਮ ਸਿੱਧੂ ਨੇ ਦਿੱਤਾ ਕਰਾਰਾ ਜਵਾਬ

ਅੰਮ੍ਰਿਤਸਰ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪੇਡ ਕਰਮਚਾਰੀ ਦੱਸੇ ਜਾਣ ‘ਤੇ ਮੈਡਮ ਸਿੱਧੂ ਨੇ ਪਲਟ ਵਾਰ ਕੀਤਾ ਹੈ। ਪਤੀ ਸਿੱਧੂ ਲਈ ਅੰਮ੍ਰਿਤਸਰ ਪੂਰਬੀ ਹਲਕੇ ‘ਚ ਚੋਣ ਪ੍ਰਚਾਰ ਕਰਨ ਪਹੁੰਚੀ ਮੈਡਮ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਬੌਖਲਾ ਚੁੱਕੇ ਹਨ ਅਤੇ ਬੌਖਲਾਹਟ ਵਿਚ ਹੀ ਉਹ ਅਜਿਹੇ ਬਿਆਨ ਦੇ ਰਹੇ ਹਨ। ਮੈਡਮ ਸਿੱਧੂ ਨੇ ਸੁਖਬੀਰ ਨੂੰ ਬਿਮਾਰ ਦੱਸਦੇ ਹੋਏ ਆਪਣਾ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਹੈ।
ਦੱਸ ਦਈਏ ਕਿ ਕਾਂਗਰਸ ਵਿਚ ਜਾਣ ਪਿੱਛੋਂ ਨਵਜੋਤ ਸਿੰਘ ਸਿਧੂ ਖਿਲਾਫ ਅਕਾਲੀ ਦਲ ਵਲੋਂ ਰੱਜ ਕੇ ਭੜਾਸ ਕੱਢੀ ਜਾ ਰਹੀ ਹੈ ਅਤੇ ਸਿੱਧੂ ਜੋੜਾ ਵੀ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡ ਰਿਹਾ ਹੈ।