ਹਰਦਿਆਲ ਸਿੰਘ ਭਾਮ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ

ਬਟਾਲਾ, )-ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਵੱਲੋਂ ਹਰਦਿਆਲ ਸਿੰਘ ਭਾਮ ਨੂੰ ਪਸ਼ੂ ਭਲਾਈ ਜ਼ਿਲ੍ਹਾ ਸਲਾਹਕਾਰ ਕਮੇਟੀ ਦਾ ਮੈਂਬਰ ਬਣਾ ਕੇ ਨਿਯੁਕਤੀ ਪੱਤਰ ਦਿੰਦਿਆਂ ਸਨਮਾਨ ਕੀਤਾ | ਇਸ ਨਿਯੁਕਤੀ ‘ਤੇ ਸ: ਹਰਦਿਆਲ ਸਿੰਘ ਭਾਮ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸ: ਗੁਲਜ਼ਾਰ ਸਿੰਘ ਰਾਣੀਕੇ ਕੈਬਨਿਟ ਮੰਤਰੀ, ਸ: ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਸ: ਲਖਵਿੰਦਰ ਸਿੰਘ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸ: ਭਾਮ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਦੇਣਗੇ | ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਚੀਮਾ, ਅਮਰਜੀਤ ਸਿੰਘ ਸੇਖਵਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਰਿੰਦਰ ਸਿੰਘ ਵੀਲਾਬੱਜੂ, ਹਰਪਾਲ ਸਿੰਘ ਰੰਗੜ ਨੰਗਲ, ਬਲਵਿੰਦਰ ਸਿੰਘ ਸਰਪੰਚ ਢਡਿਆਲਾ, ਲਾਜਵੰਤ ਸਿੰਘ ਲਾਡੀ, ਬਾਬਾ ਚੈਨ ਸਿੰਘ, ਹਰਜੀਤ ਸਿੰਘ ਰਿਆੜ, ਡਾ. ਗੁਰਨੇਕ ਸਿੰਘ ਹਰਚੋਵਾਲ, ਦਲਜੀਤ ਸਿੰਘ ਬਲਾਕ ਸੰਮਤੀ ਮੈਂਬਰ, ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ, ਬੁਧਵਾਨ ਸਿੰਘ ਭਾਮ, ਗੁਰਚਰਨ ਸਿੰਘ ਵਾਈਸ ਚੇਅਰਮੈਨ, ਪ੍ਰਸ਼ੋਤਮ ਸਿੰਘ ਚੀਮਾ, ਮਾ. ਦਰਸ਼ਨ ਸਿੰਘ ਸੰਮਤੀ ਮੈਂਬਰ, ਸਤਨਾਮ ਸਿੰਘ ਚੀਮਾ, ਬੇਅੰਤ ਸਿੰਘ ਔਲਖ, ਬਲਕਾਰ ਸਿੰਘ, ਪਲਵਿੰਦਰ ਸਿੰਘ ਮਠੋਲਾ, ਰਮਨ ਵਰਸਾਲਚੱਕ, ਰਣਬੀਰ ਸਿੰਘ ਰਾਣਾ, ਲੱਖਾ ਸਿੰਘ ਭਾਮ, ਦਵਿੰਦਰ ਸਿੰਘ ਸਰਪੰਚ ਔਲਖ, ਕੈਪਟਨ ਬਲਦੇਵ ਸਿੰਘ, ਤਰਸੇਮ ਸਿੰਘ ਭਾਮ, ਕੈਪਟਨ ਲੱਖਾ ਸਿੰਘ ਭਾਮ, ਸੁਖਜਿੰਦਰ ਸਿੰਘ ਮੈਨੇਜਰ ਭਾਮ, ਕੁਲਬੀਰ ਸਿੰਘ ਪੱਡਾ, ਪਿਆਰਾ ਸਿੰਘ ਟਾਂਡਾ, ਸੁਲੱਖਣ ਸਿੰਘ ਹਰਚੋਵਾਲ, ਸਕੱਤਰ ਸਿੰਘ, ਬਲਵਿੰਦਰ ਸਿੰਘ ਨੰਗਲ ਜੌਹਲ ਆਦਿ ਨੇ ਸ: ਭਾਮ ਦੇ ਜ਼ਿਲ੍ਹਾ ਸਲਾਹਕਾਰ ਕਮੇਟੀ ਦਾ ਮੈਂਬਰ ਬਣਨ ‘ਤੇ ਵਧਾਈ ਦਿੱਤੀ ਤੇ ਸਮੱੁਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ |