ਹੁਸ਼ਿਆਰਪੁਰ ਜ਼ਿਲੇ ‘ਚ ਸ਼ਾਂਤੀਪੂਰਵਕ ਤਰੀਕੇ ਨਾਲ ਪੋਲ ਹੋਈਆਂ ਵੋਟਾਂ

3 copy

70 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ
ਡਿਪਟੀ ਕਮਿਸ਼ਨਰ ਨੇ ਵੋਟਰਾਂ ਅਤੇ ਚੋਣ ਅਮਲੇ ਨੂੰ ਦਿੱਤੀ ਵਧਾਈ
ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਸੌਂਪੇ ਪ੍ਰਸ਼ੰਸਾ ਪੱਤਰ
ਹੁਸ਼ਿਆਰਪੁਰ,(ਦੀਵਾਨਾ/ਕੌਸ਼ਲ/ਜੋਸ਼ੀ/ਸਚਿਨ) ਪੰਜਾਬ ਵਿਧਾਨ ਸਭਾ ਚੋਣਾਂ-2017 ਦੀਆਂ ਵੋਟਾਂ ਅੱਜ ਹੁਸ਼ਿਆਰਪੁਰ ਜ਼ਿਲ•ੇ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਪਈਆਂ ਅਤੇ 7 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਵਿੱਚ ਵੋਟ ਪਾਉਣ ਲਈ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ। ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ 75 ਫੀਸਦੀ, ਉੜਮੁੜ ਵਿਖੇ 73.63 ਫੀਸਦੀ, ਜਦਕਿ ਗੜ•ਸ਼ੰਕਰ ਵਿਧਾਨ ਸਭਾ ਹਲਕੇ ਵਿੱਚ 74.22 ਫੀਸਦੀ ਵੋਟਾਂ ਪੋਲ ਹੋਈਆਂ। ਇਸ ਤੋਂ ਇਲਾਵਾ ਮੁਕੇਰੀਆਂ ਵਿਖੇ ਕਰੀਬ 72.2 ਫੀਸਦੀ ਅਤੇ ਦਸੂਹਾ, ਚੱਬੇਵਾਲ, ਹੁਸ਼ਿਆਰਪੁਰ ਵਿਧਾਨ ਸਭਾ ਹਲਕਿਆਂ ਵਿੱਚ ਦੇਰ ਸ਼ਾਮ ਤੱਕ ਵੋਟ ਪ੍ਰਕ੍ਰਿਆ ਚੱਲ ਰਹੀ ਸੀ। ਹੁਣ ਜ਼ਿਲ•ੇ ਦੇ 70 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ ਅਤੇ ਇਨ•ਾਂ ਮਸ਼ੀਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਟਰੌਂਗ ਰੂਮਾਂ ਵਿੱਚ ਜਿਲ•ਾ ਪ੍ਰਸ਼ਾਸ਼ਨ ਵਲੋਂ ਜਮ•ਾਂ ਕਰਵਾ ਦਿੱਤਾ ਜਾਵੇਗਾ। ਚੋਣ ਲੜ ਰਹੇ 70 ਉਮੀਦਵਾਰਾਂ ਵਿੱਚ ਮੁਕੇਰੀਆਂ ਦੇ 11, ਦਸੂਹਾ 12, ਉੜਮੁੜ 9, ਸ਼ਾਮਚੁਰਾਸੀ 6, ਹੁਸ਼ਿਆਰਪੁਰ 11, ਚੱਬੇਵਾਲ 9 ਅਤੇ ਗੜ•ਸ਼ੰਕਰ ਵਿੱਚ 12 ਉਮੀਦਵਾਰ ਸ਼ਾਮਲ ਹਨ।
ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਹੁਸ਼ਿਆਰਪੁਰ ਦੇ ਇੰਪਰੂਵਮੈਂਟ ਟਰੱਸਟ ਵਿਖੇ ਸਥਾਪਿਤ ਬੂਥ ‘ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਉਨ•ਾਂ 18 ਤੋਂ 19 ਸਾਲ ਦੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਸੌਂਪ ਕੇ ਉਨ•ਾਂ ਦਾ ਉਤਸ਼ਾਹ ਵੀ ਵਧਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ•ੇ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੋਲ ਹੋਈਆਂ ਅਤੇ ਇਸ ਲਈ ਜ਼ਿਲ•ਾ ਵਾਸੀ ਵਧਾਈ ਦੇ ਪਾਤਰ ਹਨ। ਉਨ•ਾਂ ਕਿਹਾ ਕਿ ਨੌਜਵਾਨਾਂ ਵਿੱਚ ਵੀ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ ਅਤੇ ਨਵੇਂ ਰਜਿਸਟਰਡ ਹੋਏ ਇਨ•ਾਂ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਪੂਰੇ ਉਤਸ਼ਾਹ ਨਾਲ ਕੀਤੀ ਹੈ। ਉਨ•ਾਂ ਕਿਹਾ ਕਿ ਜਿਥੇ ਮਾਡਲ ਪੋਲਿੰਗ ਬੂਥਾਂ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਗਿਆ ਸੀ, ਉਥੇ ਵੋਟਰਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਅਪੰਗ ਵਿਅਕਤੀਆਂ ਲਈ ਬਾਕੀ ਸਹੂਲਤਾਂ ਤੋਂ ਇਲਾਵਾ ਵੀਲ•ਚੇਅਰਜ਼ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਸੀ।
ਸ੍ਰੀਮਤੀ ਮਿਤਰਾ ਨੇ ਚੋਣ ਅਮਲੇ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ-2017 ਦੀ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ•ਨ ਵਿੱਚ ਉਨ•ਾਂ ਦਾ ਅਹਿਮ ਯੋਗਦਾਨ ਹੈ। ਉਨ•ਾਂ ਕਿਹਾ ਕਿ ਚੋਣ ਅਮਲੇ ਦੀ ਤਨਦੇਹੀ ਨਾਲ ਨਿਭਾਈ ਡਿਊਟੀ ਕਾਰਨ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਾਂ ਪਾਉਣ ਦੀ ਪ੍ਰਕ੍ਰਿਆ ਸਫ਼ਲਤਾਪੂਰਵਕ ਸਿਰੇ ਚੜ•ੀ ਹੈ। ਉਨ•ਾਂ ਕਿਹਾ ਕਿ ਇਸ ਵਾਰ ਹੁਸ਼ਿਆਰਪੁਰ ਅਤੇ ਚੱਬੇਵਾਲ ਹਲਕੇ ਵਿੱਚ ਪਹਿਲੀ ਵਾਰ ਵੀਵੀਪੈਟ ਦੀ ਵਰਤੋਂ ਹੋਈ ਹੈ। ਉਨ•ਾਂ ਕਿਹਾ ਕਿ ਇਨ•ਾਂ ਹਲਕਿਆਂ ਵਿੱਚ ਵੋਟਰਾਂ ਨੂੰ ਮੌਕੇ ‘ਤੇ ਹੀ ਪਤਾ ਲੱਗ ਗਿਆ ਹੈ ਕਿ ਉਨ•ਾਂ ਦੀਆਂ ਵੋਟਾਂ ਉਨ•ਾਂ ਦੇ ਚਾਹੁਣ ਅਨੁਸਾਰ ਪੈ ਗਈਆਂ ਹਨ। ਉਨ•ਾਂ ਕਿਹਾ ਕਿ ਹੁਣ ਪੋਲ ਹੋਈਆਂ ਇਨ•ਾਂ ਵੋਟਾਂ ਦੀ ਗਿਣਤੀ 11 ਮਾਰਚ 2017 ਨੂੰ ਹੋਵੇਗੀ। ਜ਼ਿਲ•ਾ ਚੋਣ ਅਫ਼ਸਰ ਨੇ ਅੱਜ ਜ਼ਿਲ•ੇ ਦੇ ਵੱਖ-ਵੱਖ ਬੂਥਾਂ ਦਾ ਦੌਰਾ ਕਰਕੇ ਚੱਲ ਰਹੀ ਵੋਟ ਪ੍ਰਕ੍ਰਿਆ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ‘ਤੇ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ ਅਤੇ ਹੋਰ ਵੀ ਅਧਿਕਾਰੀ ਉਨ•ਾਂ ਦੇ ਨਾਲ ਸਨ।