35 ਹਜ਼ਾਰ ਕੁਵਿੰਟਲ ਕਣਕ ਵੰਡੀ ਗਈ ਨੀਲੇ ਕਾਰਡ ਧਾਰਕਾਂ ਨੰੂ

ਲੁਧਿਆਣਾ, – ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਸਰਕਾਰ ਦੀ ਨੀਤੀ ਦੇ ਮੁਤਾਬਿਕ ਨੀਲੇ ਕਾਰਡ ਧਾਰਕਾਂ ਨੰੂ ਸਸਤੀ ਕਣਕ ਵੰਡਣ ਦਾ ਕੰਮ ਲਗਾਤਾਰ ਹੀ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਹਜ਼ਾਰਾਂ ਕੁਵਿੰਟਲ ਕਣਕ ਨੀਲੇ ਕਾਰਡ ਧਾਰਕਾਂ ਵਿਚ ਵੰਡੀ ਜਾ ਚੁੱਕੀ ਹੈ | ਵਿਭਾਗ ਵੱਲੋਂ ਰਾਸ਼ਨ ਡਿਪੂ ਹੋਲਡਰ ਦੇ ਸਹਿਯੋਗ ਨਾਲ ਖੁਰਾਕ ਸਪਲਾਈ ਇੰਸਪੈਕਟਰ ਦੀ ਨਿਗਰਾਨੀ ਹੇਠ ਸਸਤੀ ਕਣਕ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਨੀਡੇ ਕਾਰਡ ਧਾਰਕਾਂ ਨੰੂ 2 ਰੁਪਏ ਪ੍ਰਤੀ ਕਿੱਲੋਂ ਦੇ ਹਿਸਾਬ ਨਾਲ 6-6 ਮਹੀਨੇ ਦੀ ਸਸਤੀ ਕਣਕ ਦਿੱਤੀ ਜਾ ਰਹੀ ਹੈ, ਪਿਛਲੇ ਵਰੇ੍ਹ ਵੀ ਨੀਲੇ ਕਾਰਡ ਧਾਰਕਾਂ ਨੰੂ ਵਿਭਾਗ ਵੱਲੋਂ 10-10 ਮਹੀਨੇ ਦੀ ਸਸਤੀ ਕਣਕ ਦਿੱਤੀ ਗਈ ਸੀ, ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 35 ਹਜ਼ਾਰ ਕੁਵਿੰਟਲ ਦੇ ਕਰੀਬ ਸਸਤੀ ਕਣਕ ਨੀਲੇ ਕਾਰਡ ਧਾਰਕਾਂ ਵਿਚ ਵੰਡੀ ਜਾ ਚੁੱਕੀ ਹੈ ਅਤੇ ਕਣਕ ਵੰਡਣ ਦਾ 85 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਕੰਮ ਵੀ ਜਲਦੀ ਮੁੰਕਮਲ ਕਰ ਲਿਆ ਜਾਵੇਗਾ | ਨੀਲੇ ਕਾਰਡ ਧਾਰਕਾਂ ਨੰੂ ਸਸਤੀ ਕਣਕ ਮਿਲਣ ਕਾਰਨ ਉਨ੍ਹਾਂ ਵਿਚ ਭਾਰੀ ਖੁਸ਼ੀ ਤੇ ਰਾਹਤ ਪਾਈ ਜਾ ਰਹੀ ਹੈ |
ਸਸਤੀ ਕਣਕ ਦੇਣਾ ਸ਼ਲਾਘਾਯੋਗ-ਆਹੂਜਾ
ਸ਼ਹਿਰ ਦੇ ਪ੍ਰਸਿੱਧ ਵਪਾਰੀ ਆਗੂ ਤੇ ਖਪਤਕਾਰ ਸਭਾ ਨਾਲ ਜੁੜੇ ਹੋਏ ਹਰਜੀਤ ਸਿੰਘ ਆਹੂਜਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ ਦੇਣਾ ਅਤੀ ਹੀ ਸ਼ਲਾਘਾਯੋਗ ਕੰਮ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਵਰਗਾਂ ਦੇ ਹਿਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਨੀਤੀਆਂ ਨੂੰ ਇਸ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿ ਸਾਰੇ ਵਰਗਾਂ ਤੱਕ ਇਸਦਾ ਲਾਭ ਪਹੰੁਚੇ | ਉਨ੍ਹਾਂ ਸਰਕਾਰ ਦੀ ਸਸਤੀ ਆਟਾ ਦਾਲ ਨੀਤੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਲਈ ਬੜੀ ਹੀ ਰਾਹਤ ਵਾਲੀ ਗੱਲ ਹੈ ਅਤੇ ਲੱਖਾਂ ਲੋਕਾਂ ਨੂੰ ਇਸਦਾ ਭਾਰੀ ਲਾਭ ਹੋ ਰਿਹਾ ਹੈ |